ਮੁੰਬਈ : ਚੰਗੀ ਨੀਂਦ ਦਾ ਆਉਣਾ ਸਿਹਤ ਲਈ ਬਹੁਤ ਜ਼ਰੂਰੀ ਹੈ ਪਰ ਤੁਸੀਂ ਵੀ ਉਨ੍ਹਾਂ ਲੋਕਾਂ 'ਚੋ ਤਾਂ ਨਹੀਂ ਹੋ ਜੋ ਲੋਕ ਸੌਣਾ ਤਾਂ ਚਾਹੁੰਦੇ ਹੋ ਪਰ ਰਾਤ ਭਰ ਪਾਸਾ ਵੱਟ-ਵੱਟ ਕੇ ਰਾਤ ਗੁਜ਼ਾਰ ਲੈਂਦੇ ਹਨ। ਕੀ ਤੁਹਾਨੂੰ ਵੀ ਹੈ ਇਹ ਸਮੱਸਿਆ?
ਦਿਨ ਭਰ ਦੀ ਥਕਾਵਟ 'ਤੋਂ ਬਾਅਦ ਜੇਕਰ ਤੁਹਾਨੂੰ ਚੰਗੀ ਨੀਂਦ ਨਹੀਂ ਆਉਂਦੀ ਹੈ ਤਾਂ ਇਹ ਖਤਰੇ ਦੀ ਘੰਟੀ ਹੈ ਦਰਅਸਲ ਜਿਸ ਤਰ੍ਹਾਂ ਸਾਹ ਲੈਣਾ, ਖਾਣਾ, ਪੀਣਾ ਸਿਹਤ ਲਈ ਜ਼ਰੂਰੀ ਹੈ, ਉਸੇ ਤਰ੍ਹਾਂ ਚੰਗੀ ਨੀਂਦ ਸੌਣਾ ਵੀ ਬਹੁਤ ਜ਼ਰੂਰੀ ਹੈ। ਨੀਂਦ ਦਾ ਨਾ ਆਉਣਾ ਜਾ ਫਿਰ ਥੋੜੀ-ਥੋੜੀ ਦੇਰ ਬਾਅਦ ਫਿਰ ਜਾਗ ਆ ਜਾਣੀ ਵੀ ਇੱਕ ਤਰ੍ਹਾਂ ਦੀ ਬੀਮਾਰੀ ਹੈ।
ਨੀਂਦ ਨਾ ਆਉਣ ਦੇ ਕਈ ਕਾਰਨ ਹੋ ਸਕਦੇ ਹਨ। ਜ਼ਿਆਦਾਤਰ ਮਾਮਲਿਆ 'ਚ ਤਨਾਅ ਤੋਂ ਤੰਗ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਪਰ ਇੱਕ ਖਾਸ ਅਧਿਐਨ ਅਨੁਸਾਰ ਸੌਣ ਤੋਂ ਪਹਿਲਾਂ ਅਸੀਂ ਕੀ ਕਰ ਰਹੇ ਹਾਂ, ਇਸ ਦਾ ਸਾਡੀ ਨੀਂਦ 'ਤੇ ਅਸਰ ਪੈ ਸਕਦਾ ਹੈ।
ਪਰ ਤੁਸੀਂ ਚਾਹੋ ਤਾਂ ਆਪਣੀ ਲਾਈਫਸਟਾਈਲ 'ਚ ਕੁਝ ਛੋਟੇ-ਛੋਟੇ ਬਦਲਾਵ ਲਿਆ ਕੇ ਆਪਣੀ ਨੀਂਦ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ। ਯੂਨੀਵਰਸਿਟੀ ਆਫ ਵੇਸਟਰਨ ਆਸਟਰੇਲੀਆ 'ਚ ਹੋਏ ਇਸ ਅਧਿਐਨ ਦੇ ਅਨੁਸਾਰ ਜੇਕਰ ਤੁਸੀ ਸੌਣ 'ਤੋਂ ਪਹਿਲਾ ਇਲੈਕਟ੍ਰਾਨਿਕ ਯੰਤਰਾਂ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਤੁਹਾਡੀ ਨੀਂਦ 'ਤੇ ਅਸਰ ਪਵੇਗਾ। ਇਲੈਕਟ੍ਰਾਨਿਕ ਚੀਜਾਂ ਦੀ ਵਰਤੋਂ ਕਰਨ ਤੋਂ ਵਧੇਰੇ ਚੰਗਾ ਹੈ ਕਿ ਤੁਸੀਂ ਸੌਣ 'ਤੋ ਪਹਿਲਾਂ ਥੋੜੀ ਮੈਡੀਟੇਸ਼ਨ ਕਰ ਲਓ। ਇਸ 'ਤੋ ਇਲਾਵਾ ਸੌਣ ਵਾਲਾ ਤੁਹਾਡਾ ਕਮਰਾ ਠੰਡਾ ਹੋਣਾ ਚਾਹੀਦਾ ਤਾਂ ਕਿ ਠੰਡੇ ਕਮਰੇ 'ਚ ਨੀਂਦ ਚੰਗੀ ਆਵੇ। ਚੰਗੀ ਨੀਂਦ ਲੈਣੀ ਸਿਹਚ ਲਈ ਬੇਹੱਦ ਜ਼ਰੂਰੀ ਹੈ ਕਿਉਂਕਿ ਇਸ ਨਾਲ ਸਵੇਰੇ ਕੰਮ ਕਰਨ ਲਈ ਸਰੀਰ 'ਚ ਊਰਜਾ ਬਣੀ ਰਹਿੰਦੀ ਹੈ।
ਬਿਨਾਂ ਧੋਤੇ ਨਵੇਂ ਕਪੜੇ ਪਾਉਣ ਨਾਲ ਹੋ ਸਕਦੀਆਂ ਹਨ ਕਈ ਤਰ੍ਹਾਂ ਦੀਆਂ ਬੀਮਾਰੀਆਂ
NEXT STORY